ਮਾਈਗਾਰਡ- ਪੀ

ਮਾਈਗਾਰਡ- ਪੀ

(ਸੂਡੋਮੋਨਾਸ ਫਲੌਰੇਸੇਂਸ)

ਐਚ ਐਸ ਕੋਡ: 30029030

ਪੈਕਿੰਗ: 1 ਕਿਲੋਗ੍ਰਾਮ

ਮਿਆਦ: 12 ਮਹੀਨੇ

ਮਾਤਰਾ: 1 ਕਿਲੋਗ੍ਰਾਮ/ਏਕੜ

ਕੰਮ ਕਰਣ ਦਾ ਢੰਗ

ਥਾਂ ਅਤੇ ਪੌਸ਼ਕ ਤੱਤਾਂ ਲਈ ਦੌੜ: ਮਾਈਗਾਰਡ– ਪੀ ਥਾਂ ਅਤੇ ਪੌਸ਼ਕ ਤੱਤਾਂ ਲਈ ਦੌੜ ਪੈਦਾ ਕਰਕੇ ਬੀਮਾਰੀਆਂ ਨੂੰ ਕਾਬੂ ਕਰਦਾ ਹੈ।

ਪ੍ਰਤੀਜੀਵਿਤਾ: ਮਾਈਗਾਰਡ– ਪੀ ਬਿਮਾਰੀ ਵਾਲੇ ਫਫੂੰਦ ਦੇ ਖਿਲਾਫ ਲੰਬੇ ਸਮੇਂ ਤਕ ਕੁਝ ਅਜੇਹੇ ਤੱਤਾਂ ਦਾ ਰਿਸਾਵ ਕਰਦਾ ਹੈ ਜੋ ਕਿ ਬੀਮਾਰੀ ਵਾਲੇ ਫਫੂੰਦ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦੇ ਹਨ।

ਮਾਈਗਾਰਡ-ਪੀ ਵਿੱਚ ਕਈ ਤੱਤਾਂ ਦਾ ਰਿਸਾਵ ਕਰਕੇ ਬੀਮਾਰੀ ਵਾਲੇ ਫਫੂੰਦ ਦੀਆਂ ਕੋਸ਼ਿਕਾਵਾਂ ਦੀ ਦੀਵਾਰ ਨੂੰ ਖਤਮ ਕਰਣ ਦੀ ਤਾਕਤ ਹੈ।

ਇਹ ਹਾਈਡ੍ਰੋਜਨ ਸਾਈਨਾਈਡ ਅਤੇ ਐਂਟੀਬਾਇਓਟਿਕਸ ਜਿਵੇਂ ਕਿ ਪਾਇਕੋਸਯਾਨੀਨ ਅਤੇ ਫਿਨਾਜਿਨ ਦਾ ਰਿਸਾਵ ਕਰਦਾ ਹੈ ਜਿਹੜੇ ਕਿ ਬੀਮਾਰੀ ਵਾਲੇ ਫਫੂੰਦ ਦੇ ਵਾਧੇ ਨੂੰ ਰੋਕਦੇ ਹਨ।

ਇਹ ਮਿੱਟੀ ਵਿੱਚ ਕਈ ਲੋਹੇ ਦੇ ਚੇਲੇਟੇਡ ਕੰਪਾਉਂਡਜ ਦਾ ਰਿਸਾਵ ਕਰਦਾ ਹੈ ਜੋ ਕਿ ਬੀਮਾਰੀ ਵਾਲੇ ਫਫੂੰਦ ਨੂੰ ਵਧਣ ਨਹੀਂ ਦੇਂਦੇ।

ਮਾਈਗਾਰਡ-ਪੀ ਇਕ ਜੈਵਿਕ ਫ਼ਫ਼ੂੰਦੀ ਨਾਸ਼ਕ ਹੈ ਜਿਹੜਾ ਰਹਿਜੋਬੈਕਟੀਰੀਆ ਦੀਆਂ ਕੋਸ਼ਿਕਾਵਾਂ ਨਾਲ ਯੁਕਤ ਹੈ ਸੂਡੋਮੋਨਾਸ ਫਲੌਰੇਸੇਂਸ ਜਿਸ ਵਿੱਚ ਪਾਊਡਰ ਦੀ ਸ਼ਕਲ ਵਿੱਚ 1×108 ਜੀਵਾਣੂ ( ਸੀ ਐਫ ਯੂ ) ਪ੍ਰਤੀ ਗ੍ਰਾਮ ਹਨ। ਇਹ ਇਕ ਜੈਵਿਕ ਨੇਮੈਟੋਡਨਾਸ਼ਕ ਅਤੇ ਬੂੱਟੇ ਦੀ ਵੱਧਵਾਰ ਦੀ ਪ੍ਰਕਿਰਿਆ ਵਿੱਚ ਵੀ ਕੰਮ ਕਰਦਾ ਹੈ ਅਤੇ ਸਾਰੀਆਂ ਫ਼ਸਲਾਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਬੀਮਾਰੀਆਂ ਦੇ ਰੋਗਾਣੂਆਂ ਉਤੇ ਕਾਬੂ ਪਾਉਣ ਲਈ ਜਿਵੇਂ ਕਿ ਪਾਯਣਿਕੁਲਾਸਾ, ਆਲਟਰਨੇਰੀਆ, ਮਾਇਕੋਸਫ਼ੈਰਿੱਲਾ, ਪਾਈਥੀਅਮ, ਰਾਹਿਜੋਕਟੋਨੀਆ, ਫੁਜ਼ੇਰੀਅਮ, ਬੋਟਰਾਇਟਿਸ, ਸਕਲੀਰੋਸ਼ੀਅਮ ਅਤੇ ਸਕਲੇਰੋਟੀਨਿਆ ਜਿਸ ਨਾਲ ਜੜ੍ਹ ਗਲਣ, ਪੌਧ ਗਲਣ, ਉਖੇੜਾ ਰੋਗ ਅਤੇ ਤਣਾ ਗਲਣ ਅਜਿਹੇ ਰੋਗ ਪੈਦਾ ਹੁੰਦੇ ਹਨ ਤੇ ਬੇਹੱਦ ਅਸਰ ਕਾਰਕ ਹੈ।

ਇਸ ਤੌਂ ਇਲਾਵਾ, ਇਹ ਕਈ ਤਰ੍ਹਾਂ ਦੇ ਬੂੱਟੇ ਦੇ ਵਿਕਾਸ ਵਾਲੇ ਤੱਤਾਂ ਦਾ ਵੀ ਰਿਸਾਵ ਕਰਦਾ ਹੈ ਅਤੇ ਇਹ ਜੀਬਰੈਲਿੰਸ ਵਰਗੇ ਕੰਪਾਉਂਡਜ ਬੂੱਟੇ ਦਾ ਤੇਜੀ ਨਾਲ ਵਾਧਾ ਕਰਦੇ ਹਨ। ਇਸ ਵਿੱਚ ਇਕ ਮਜਬੂਤ ਆਕਸੀਕਰਨ ਦੀ ਤਾਕਤ ਹੈ ਜੇਹੜਾ ਕਿ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਘਟ ਕਰਦਾ ਹੈ ਅਤੇ ਬੂੱਟੇ ਦੇ ਵਾਧੇ ਲਈ ਕਈ ਫਾਇਦੇਮੰਦ ਐਂਜ਼ਾਈਮੇਸ ਅਤੇ ਆਕਸੀਜਨ ਦੇਂਦਾ ਹੈ। ਇਹ ਜੀਵਾਨੂੰ ਬੂੱਟੇ ਦੇ ਸਿਸਟਮ ਵਿੱਚ ਅੰਦਰ ਜਾ ਕੇ ਬੀਮਾਰੀ ਵਾਲੇ ਫਫੂੰਦ ਨੂੰ ਨਸ਼ਟ ਕਰਦੇ ਹਨ।

ਖ਼ਾਸੀਅਤਾਂ

ਮਾਈਗਾਰਡ-ਪੀ ਬੀਮਾਰੀਆਂ ਉਤੇ ਕਾਬੂ ਪਾਉਣ ਤੌਂ ਇਲਾਵਾ ਬੂੱਟੇ ਦੇ ਵਾਧੇ ( ਪੀ ਜੀ ਪੀ ਆਰ ) ਦੇ ਰਾਹਿਜੋ ਬੈਕਟੀਰੀਆ ਦਾ ਵੀ ਕੰਮ ਕਰਦਾ ਹੈ। ਬੀਜ ਦੇ ਜੰਮਣ, ਬੂਟੇ ਦੇ ਵਿਕਾਸ ਅਤੇ ਫ਼ਸਲਾਂ ਵਿੱਚ ਛੇਤੀ ਫੁੱਲ ਅਤੇ ਫ਼ਲ ਲਿਆਉਣ ਲਈ ਮਦਦ ਕਰਦਾ ਹੈ ।

ਮਾਈਗਾਰਡ-ਪੀ ਮਿੱਟੀ ਵਿੱਚ ਨੇਮੈਟੋਡੇਸ ਦੇ ਕਾਰਣ ਹੋਣ ਵਾਲ਼ੇ ਜੜ੍ਹਾਂ ਨੂੰ ਹੋਣ ਵਾਲੇ ਨੁਕਸਾਨ ਤੌਂ ਬਚਾਉਂਦਾ ਹੈ। ਇਹ ਬੀਮਾਰੀ ਵਾਲੇ ਫਫੂੰਦ ਨੂੰ ਜੜ੍ਹਾਂ ਵਿੱਚ ਅੰਦਰ ਦਾਖਿਲ ਹੋਣ ਤੌਂ ਬਚਾਉਂਦਾ ਹੈ।

ਮਾਈਗਾਰਡ–ਪੀ ਦਾ ਲਗਾਤਾਰ ਇਸਤੇਮਾਲ ਜਮੀਨ ਵਿੱਚ ਸੁਧਾਰ ਕਰਦਾ ਹੈ।

ਮਾਈਗਾਰਡ- ਪੀ ਵਾਤਾਵਰਣ ਦੇ ਅਨੁਕੂਲ ਹੈ ਅਤੇ ਕੁਦਰਤੀ ਸੰਤੁਲਨ ਬਰਕਰਾਰ ਰੱਖਦਾ ਹੈ ਅਤੇ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਕਰਦਾ।

ਮਾਈਗਾਰਡ– ਪੀ ਬੂਟੇ ਨੂੰ ਬੀਮਾਰੀਆਂ ਵਿਰੁੱਧ ਲੜਣ ਦੀ ਤਾਕਤ ਦੇਂਦਾ ਹੈ ਅਤੇ ਇਸਦਾ ਕੋਈ ਵੀ ਅਵਸ਼ੇਸ਼ ਮਿੱਟੀ ਜਾਂ ਫ਼ਸਲ ਵਿੱਚ ਨਹੀਂ ਰਹਿੰਦਾ।

ਮਾਈਗਾਰਡ- ਪੀ ਸੰਯੁਕਤ ਬੀਮਾਰੀ ਕਾਬੂ ਕਰਣ ਦੇ ਕੰਮਾਂ ਦੇ ਉਪਯੋਗ ਲਈ ਇਕ ਚੰਗਾ ਵਿਕਲਪ ਹੈ।

ਅਨੁਕੂਲਤਾ

ਇਹ ਸਾਰੇ ਜੈਵਿਕ ਖਾਦਾਂ ਨਾਲ ਮਿਲਾ ਕੇ ਵਰਤਿਆ ਜਾ ਸਕਦਾ ਹੈ।

ਇਸ ਨੂੰ ਕਿਸੇ ਵੀ ਤਰ੍ਹਾਂ ਦੀ ਫ਼ਫ਼ੂੰਦੀਨਾਸ਼ਕ ਦੇ ਨਾਲ ਮਿਲਾ ਕੇ ਵਰਤਿਆ ਜਾ ਸਕਦਾ ਹੈ।

ਇਹ ਕਾਰਬੇਂਡਾਅਜ਼ਿਮ, ਮੈਟਾਲੈਕਸੀਲ ਜਾਂ ਥਿਰੀਮ ਨਾਲ ਸੋਧੇ ਹੋਏ ਬੀਜਾਂ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ ਸਿਰਫ ਮੇਰਕਯੂਰਿਕ ਕੰਪੌਂਡਜ਼ ਦੇ ਨਾਲ ਇਸ ਨੂੰ ਨਾ ਰਲਾਓ।

ਇਸ ਨੂੰ ਕਿਸੇ ਵੀ ਨਦੀਨਨਾਸ਼ਕ, ਜੀਵਾਣੂ ਵਿਰੋਧੀ ਰਸਾਇਣ ਅਤੇ ਕੈਮੀਕਲ ਖਾਦ ਨਾਲ ਰਲਾ ਕੇ ਨਾ ਵਰਤੋ।

ਮਾਤਰਾ ਅਤੇ ਵਰਤੋਂ ਦਾ ਤਰੀਕਾ

ਬੀਜ ਨੂੰ ਸੋਧਣਾ: ਮਾਈਗਾਰਡ– ਪੀ ਦੀ 10 ਗ੍ਰਾਮ ਮਾਤਰਾ ਨੂੰ ਪ੍ਰਤੀ 1 ਕਿਲੋ ਬੀਜ ਦੀ ਦਰ ਦੇ ਹਿਸਾਬ ਨਾਲ ਕਿਸੀ ਚੰਗੇ ਸਟਿੱਕਰ ਜਾਂ ਵੇਟਿੰਗ ਏਜੇਂਟ ਦੇ ਨਾਲ ਬੀਜ ਸੋਧ ਕੇ ਬਿਜਾਈ ਕਰਨੀ ਚਾਹੀਦੀ ਹੈ ।

ਪਨੀਰੀ ਲਾਉਣ ਤੌਂ ਪਹਿਲਾਂ ਇਲਾਜ: ਮਾਈਗਾਰਡ– ਪੀ ਦੀ 10 ਗਰਮ ਮਾਤਰਾ ਨੂੰ 1 ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਲਓ ।ਪਨੀਰੀ ਦੀ ਜੜ੍ਹਾਂ ਨੂੰ ਖੇਤ ਵਿੱਚ ਲਾਉਣ ਤੌਂ ਪਹਿਲਾਂ ਇਸ ਘੋਲ ਵਿੱਚ 25-30 ਮਿੰਟ ਤਕ ਡੋਬੋ ਅਤੇ ਫੇਰ ਪਨੀਰੀ ਨੂੰ ਖੇਤ ਵਿੱਚ ਲਾ ਦਿਓ। ਇਸਦੀ ਵਧੇਰੇ ਮਾਤਰਾ ਕੋਈ ਨੁਕਸਾਨ ਨਹੀਂ ਕਰਦੀ।

ਨਰਸਰੀ ਦੀ ਕਿਆਰੀ ਵਿੱਚ: ਮਾਈਗਾਰਡ– ਪੀ 500 ਗ੍ਰਾਮ 100 ਲੀਟਰ ਪਾਣੀ ਵਿੱਚ ਮਿਲਾ ਲਓ, ਫੇਰ ਕਿਆਰੀ ਨੂੰ ਬੀਜਾਈ ਤੌਂ ਬਾਅਦ ਸਿੰਜ ਦਿਓ ਜਾਂ ਬੀਜਾਈ ਤੌਂ ਬਾਅਦ ਇਹਨੂੰ ਕਿਆਰੀ ਵਿੱਚ ਸਪਰੇ ਕਰ ਦਿਓ। ਧਿਆਨ ਰੱਖੋ ਕਿ ਇਹ ਘੋਲ 1×10 ਮੀਟਰ ਏਰੀਆ ਦੇ ਲਈ ਹੈ।

ਸਪਰੇ ਲਈ ਘੋਲ ਦੀ ਤਿਆਰੀ: 1 ਕਿਲੋ ਮਾਈਗਾਰਡ-ਪੀ ਨੂੰ 200 ਲੀਟਰ ਪਾਣੀ ਵਿੱਚ ਚੰਗੀ ਤਰ੍ਹਾਂ ਮਿਲਾ ਲਓ ਅਤੇ ਬੂੱਟੇ ਦੀਆਂ ਜੜ੍ਹਾਂ ਵਿੱਚ ਸਿੰਜ ਦਿਓ ਜਾਂ ਬੂੱਟੇ ਦੇ ਵਿਕਾਸ ਦੀ ਮੁਢਲੀ ਹਾਲਤ ਵਿੱਚ ਸਪਰੇ ਕਰੋ। ਚੰਗੇ ਨਤੀਜੇ ਲੈਣ ਲਈ ੧੫ ਦਿਨ ਦੇ ਵਕਫ਼ੇ ਤੇ ਫੇਰ ਵਰਤੋ । ਧਿਆਨ ਰੱਖੋ ਕੇ ਬਣਾਏ ਘੋਲ ਦੀ ਵਰਤੋਂ ਉਸੀ ਦਿਨ ਕਰ ਲਵੋ।

ਮਿੱਟੀ ਨੂੰ ਸੋਧਣਾ: ਮਾਈਗਾਰਡ- ਪੀ 1 ਕਿਲੋ ਪ੍ਰਤੀ ਏਕੜ 25 -30 ਕਿਲੋਗ੍ਰਾਮ ਰੂੜੀ ਦੀ ਖਾਦ/ ਕੰਪੋਸਟ/ਵਰਮੀਕੰਪੋਸਟ ਦੀ ਖਾਦ ਵਿੱਚ ਰਲਾ ਕੇ ਹਲਕੇ ਪਾਣੀ ਦਾ ਛਿੱਟਾ ਦੇ ਕੇ 7-8 ਦਿਨ ਤਕ ਛਾਂ ਵਿੱਚ ਰੱਖਣ ਤੌ ਬਾਅਦ ਬੀਜਾਈ ਤੌ ਪਹਿਲਾਂ ਅਖੀਰਲੀ ਜੁਤਾਈਂ ਤੇ ਮਿੱਟੀ ਵਿੱਚ ਮਿਲਾ ਕੇ ਜ਼ਮੀਨ ਨੂੰ ਸੋਧ ਦਿਓ ਜਾਂ ਖੇਤ ਵਿੱਚ ਛਿੱਟਾ ਦੇ ਕੇ ਪਾਣੀ ਨਾਲ ਸਿੰਜ ਦਿਓ। ਗ੍ਰੀਨ ਹਾਊਸ ਵਿੱਚ ਗਮਲਿਆਂ ਵਿੱਚ ਮਿਲਾਉਣ ਲਈ 1-2 ਕਿਲੋ ਮਾਈਗਾਰਡ- ਪੀ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ 200 ਮਿਲੀ ਲੀਟਰ ਪ੍ਰਤੀ ਕਿਊਬਿਕ ਮੀਟਰ ਦੇ ਹਿੱਸਾਬ ਨਾਲ ਗਮਲਿਆਂ ਵਿੱਚ ਪਾਉਣ ਵਾਲੇ ਮਿਸ਼੍ਰਣ ਵਿੱਚ, ਮਿੱਟੀ ਵਿੱਚ ਜਾਂ ਬੂੱਟੇਆਂ ਦੀ ਕਿਆਰੀ ਵਿੱਚ ਮਿਲਾ ਕੇ ਵਰਤੋ।