ਇਨਵੋਕ-ਜ਼ਿੰਕ

ਇਨਵੋਕ-ਜ਼ਿੰਕ (ਜ਼ਿੰਕ ਘੋਲਣ ਦੇ ਜੀਵਾਣੂ)

ਐਫ ਸੀ ਓ ਦੇ ਮਾਣਕਾਂ ਮੁਤਾਬਿਕ ਕੁਲ ਘਟੋ ਘੱਟ ਸੀ ਐਫ ਯੂ- 5 x 107 ਸੈੱਲ/ਗ੍ਰਾਮ ਹਨ

ਐਚਐਸ ਕੋਡ: 31010099

ਪੈਕਿੰਗ:
ਦਾਣੇਦਾਰ

ਮਿਆਦ: 2 ਸਾਲ

ਮਾਤਰਾ:
3 ਕਿਲੋ/ਏਕੜ

ਇਨਵੋਕ-ਜ਼ਿੰਕ

ਭੂਮਿਕਾ: ਸੰਘਣੀ ਫ਼ਸਲ ਚੱਕਰ ਅਤੇ ਸ਼ੋਰ ਵਾਲਿਆਂ ਹਲਕਿਆਂ ਜ਼ਮੀਨਾਂ ਵਿਚ ਜ਼ਿੰਕ ਦੀ ਕਮੀ ਇਕ ਮੁਖ ਸਮਸਿਆ ਹੈ । ਇਹਨਾਂ ਜ਼ਮੀਨਾਂ ਵਿਚੋਂ ਵਰਤੀਆਂ ਜਾਣ ਵਾਲੀ ਜਿੰਕ ਦਾ 96-99 % ਹਿੱਸਾ ਵਰਤਣ ਤੌਂ 7 ਦਿਨਾਂ ਦੇ ਅੰਦਰ ਵੱਖ ਵੱਖ ਤਰ੍ਹਾਂ ਦੇ ਅਘੁਲਣਸ਼ੀਲ ਤੱਤਾਂ ਜਿਵੇਂ ਕਿ ਜ਼ਿੰਕ ਫਾਸਫੇਟ, ਜ਼ਿੰਕ ਸਲਫਾਈਡ ਦੇ ਰੂਪ ਵਿਚ ਬਦਲ ਜਾਂਦੇ ਹਨ ਜ਼ਿੰਕ ਤਣੇ ਦੇ ਵਿਕਾਸ, ਊਤਕਾਂ ਨੂੰ ਜੋੜਣ, ਕਾਬੋਹਾਈਡ੍ਰੇਟ, ਆਕਸਿਨ, ਐਨਜ਼ਾਈਮ ਅਤੇ ਕਲੋਰੋਫਿਲ ਦੇ ਨਿਰਮਾਣ ਵਿਚ ਸਹਾਇਕ ਹੈ । ਇਸ ਦੀ ਕਮੀ ਪੌਧਿਆਂ ਵਿਚ ਗਰਮੀ ਸਹਿਣ ਕਰਨ ਦੀ ਸਮਰਥਾ ਨੂੰ ਘਟਾਉਂਦਾ ਹੈ ।

ਫਸਲ ਨੂੰ ਲਾਭ

ਝੋਨੇ ਵਿੱਚ ਖੇੜਾ ਬੀਮਾਰੀ ਨੂੰ ਕੰਟਰੋਲ ਕਰਦਾ ਹੈ।

ਬੂਟੇ ਦੇ ਵਿਕਾਸ ਅਤੇ ਉੱਚ ਕੁਆਲਿਟੀ ਦੀ ਪੈਦਾਵਾਰ ਵਿਚ ਵਾਧਾ ਕਰਦਾ ਹੈ।

ਮਿੱਟੀ ਦੀ ਸਿਹਤ ਅਤੇ ਐਂਜ਼ਾਇਮਸ ਨੂੰ ਉਤੇਜਿਤ ਕਰਨ ਵਿਚ ਸੁਧਾਰ ਕਰਦਾ ਹੈ।

ਜੜ੍ਹਾਂ ਅਤੇ ਬੂਟੇ ਦੇ ਵਾਧੇ ਵਿੱਚ ਸੁਧਾਰ ਕਰਦਾ ਹੈ।

ਪ੍ਰਕਾਸ਼ ਸੰਸ਼ਲੇਸ਼ਣ ਦੇ ਕੰਮ ਵਿਚ ਸੁਧਾਰ ਕਰਦਾ ਹੈ।

ਸਾਵਧਾਨੀਆਂ

ਇਨਵੋਕ–ਜ਼ਿੰਕ ਨੂੰ ਸੂਰਜ ਦੀ ਸਿੱਧੀ ਰੌਸ਼ਨੀ ਅਤੇ ਅਗ ਤੌਂ ਦੂਰ ਖੁਸ਼ਕ ਅਤੇ ਠੰਡੀ ਥਾਂ ਤੇ ਰੱਖੋ ।

ਐਂਟੀਬਾਇਓਟਿਕਸ ਦੇ ਨਾਲ ਮਿਲਾ ਕੇ ਨਾ ਵਰਤੋ।

ਕਿਸੀ ਵੀ ਜੈਵਿਕ ਜਾਂ ਕੈਮੀਕਲ ਖਾਦ ਨਾਲ ਮਿਲਾ ਕੇ ਵਰਤਿਆ ਜਾ ਸਕਦਾ ਹੈ।

ਕੰਮ ਕਰਨ ਦਾ ਢੰਗ

ਇਨਵੋਕ-ਜ਼ਿੰਕ ਵਿਚ ਮੌਜ਼ੂਦ ਜੀਵਾਣੂ ਮਿੱਟੀ ਵਿਚੋਂ ਵੱਖ ਵੱਖ ਤਰ੍ਹਾਂ ਦੇ ਤਿਜ਼ਾਬੀ ਮਾਦੇ ਛੱਡਦੇ ਹਨ ਜੋ ਕਿ ਮਿੱਟੀ ਵਿਚ ਮੌਜੂਦ ਘੁਲਣਸ਼ੀਲ ਪੌਸ਼ਕ ਤੱਤਾਂ ਨੂੰ ਘੁਲਣਸ਼ੀਲ ਬਣਾਉਂਦੇ ਹਨ ।

ਇਨਵੋਕ-ਜ਼ਿੰਕ ਫਾਸਫੇਟ ਦੀ ਉਪਲੱਭਦਤਾ ਨੂੰ ਵੀ ਵਧਾਉਂਦਾ ਹੈ।

ਭੂਮੀ ਉਪਚਾਰ : ਫ਼ਸਲਾਂ ਵਿਚ ਇਨਵੋਕ -ਜ਼ਿੰਕ ਦਾ 3 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਤਿਆਰ ਕਰਨ ਵੇਲੇ ਜਾਣ ਪਾਣੀ ਲਾਉਣ ਵੇਲੇ ਖਾਦੀ ਫ਼ਸਲ ਵਿਚ ਛਿੱਟਾ ਦੇ ਦਿਓ । ਬਾਗਬਾਨੀ ਅਤੇ ਸਬਜ਼ੀਆਂ ਵਿਚ ਇਸਦੀ 6 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰਨੀ ਚਾਹੀਦੀ ਹੈ ।

ਬੀਜ ਉਪਚਾਰ : ਇਕ ਕਿਲੋ ਬੀਜ ਨੂੰ 10 ਤੌਂ 20 ਗ੍ਰਾਮ ਇਨਵੋਕ-ਜ਼ਿੰਕ ਨਾਲ ਸੋਧ ਕੇ ਬਿਜਾਈ ਲਾਹੇਬੰਦ ਹੁੰਦੀ ਹੈ ।