ਮਾਈਗਾਰਡ-ਟੀ

ਮਾਈਗਾਰਡ-ਟੀ

(ਟ੍ਰਾਈਕੋਡੇਰਮਾ ਵਿਰਿਡੀ)

ਐਚ ਐਸ ਕੋਡ: 30029030

ਪੈਕਿੰਗ: 250 ਗ੍ਰਾਮ

ਮਿਆਦ: 12 ਮਹੀਨੇ

ਮਾਤਰਾ: 250 ਗ੍ਰਾਮ /ਏਕੜ

ਅਨੁਕੂਲਤਾ

ਇਹ ਸਾਰੇ ਜੈਵਿਕ ਖਾਦਾਂ ਨਾਲ ਮਿਲਾ ਕੇ ਵਰਤਿਆ ਜਾ ਸਕਦਾ ਹੈ।

ਇਹ ਕਾਰਬੇਂਡਾਅਜ਼ਿਮ, ਮੈਟਾਲੈਕਸੀਲ ਜਾਂ ਥਿਰੀਮ ਨਾਲ ਸੋਧੇ ਹੋਏ ਬੀਜਾਂ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ ਸਿਰਫ ਮੇਰਕਯੂਰਿਕ ਕੰਪੌਂਡਜ਼ ਦੇ ਨਾਲ ਇਸ ਨੂੰ ਨਾ ਰਲਾਓ।

ਇਸ ਨੂੰ ਕਿਸੇ ਵੀ ਤਰ੍ਹਾਂ ਦੀ ਸਲਫਰ ਦੇ ਨਾਲ ਮਿਲਾ ਕੇ ਵਰਤਿਆ ਜਾ ਸਕਦਾ ਹੈ।

ਇਸ ਨੂੰ ਮੇਨਕੋਜੇਬ 75 ਡਬਲਯੂ ਪੀ ( @ 0.25 ਗ੍ਰਾਮ / ਲੀਟਰ),ਕਾਰਬੇਂਡਾਅਜ਼ਿਮ 50 ਡਬਲਯੂ ਪੀ (0.10 ਗ੍ਰਾਮ/ਲੀਟਰ) ਅਤੇ ਕਾਪਰਔਕਸੀ ਕਲੋਰਾਈਡ 88% ਡਬਲਯੂ/ਡਬਲਯੂ (@0.25 ਗ੍ਰਾਮ / ਲੀਟਰ) ਦੇ ਨਾਲ ਵੀ ਜਿਵੇਂ ਸੁਝਾਇਆ ਗਿਆ ਹੈ ਸਪਰੇ ਵਾਲੀ ਟੈਂਕੀ ਵਿੱਚ ਮਿਲਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ।

ਮਾਈਗਾਰਡ–ਟੀ ਇਕ ਉੱਚ ਚੋਟਿ ਦਾ ਅਸਰਦਾਰ ਜੈਵਿਕ ਫ਼ਫ਼ੂੰਦੀ ਨਾਸ਼ਕ ਹੈ ਜਿਸ ਵਿਚ ਟ੍ਰਾਈਕੋਡੇਰਮਾ ਵਿਰਿਡੀ ਦੇ ਕੋਨੀਡੀਅਲ ਬੀਜਾਣੁ ਅਤੇ ਚੁਣਿੰਦਾ ਉਪਭੇਦਾਂ ਦੇ ਵਨਸਪਤੀ ਟੁਕੜੇਆਂ ਦੇ ਵਿਰੋਧੀ ਫਫੂੰਦ ਬੇਹੱਦ ਮਹੀਨ ਪਾਊਡਰ ਦੇ ਰੂਪ ਵਿਚ 250 ਗ੍ਰਾਮ ਪੈਕਿੰਗ ਵਿਚ ਹਨ। ਕਾਲੋਨੀ ਬਣਾਉਣ ਵਾਲਿਆਂ ਇਕਾਈਆਂ (ਸੀ ਐਫ ਯੂ) 2×108/ ਗ੍ਰਾਮ ਹਨ ਜੋ ਕਿ ਬੀਜਾਂ ਅਤੇ ਮਿੱਟੀ ਤੌਂ ਪੈਦਾ ਹੋਣ ਵਾਲਿਆਂ ਬੀਮਾਰੀਆਂ ਜਿਵੇਂ ਕਿ ਪਾਈਥੀਅਮ, ਰਾਹਿਜੋਕਟੋਨਿਆ, ਫੁਜ਼ੇਰੀਅਮ. ਬੋਟਰੈਟਿਸ, ਸਕਲੀਰੋਸੀਅਮ, ਸਕਲੇਰੋਟੀਨਿਆ ਆਦਿ ਜਿਸ ਨਾਲ ਜੜ੍ਹ ਦੇ ਗੱਲਣ, ਬੂਟੇ ਦੇ ਗੱਲਣ, ਤਣੇ ਦੇ ਗੱਲਣ, ਉਖੇੜਾ ਰੋਗ ਅਜੇਹੀ ਬੀਮਾਰੀਆਂ ਦਾ ਸਾਰੀਆਂ ਫ਼ਸਲਾਂ ਤੇ ਕਾਬੂ ਪਾਇਆ ਜਾ ਸਕਦਾ ਹੈ

ਕੰਮ ਕਰਣ ਦਾ ਤਰੀਕਾ:

ਥਾਂ ਅਤੇ ਪੌਸ਼ਕ ਤੱਤਾਂ ਲਈ ਦੌੜ: ਮਾਈਗਾਰਡ–ਟੀ ਥਾਂ ਅਤੇ ਪੌਸ਼ਕ ਤੱਤਾਂ ਲਈ ਦੌੜ ਪੈਦਾ ਕਰਕੇ ਬੀਮਾਰੀਆਂ ਨੂੰ ਕਾਬੂ ਕਰਦਾ ਹੈ ਇਹ ਛੇਤੀ ਹੀ ਵੱਧ ਥਾਂ ਵਿੱਚ ਆਪਣੀ ਥਾਂ ਵਧਾ ਲੈਂਦਾ ਹੈ ਅਤੇ ਇਸ ਤਰ੍ਹਾਂ ਬੀਮਾਰੀਆਂ ਵਾਲੇ ਫਫੂੰਦ ਨੂੰ ਭੁੱਖਾ ਮਾਰ ਕੇ ਉਸਨੂੰ ਖਤਮ ਕਰ ਦਿੰਦਾ ਹੈ।

ਪ੍ਰਤੀਜੀਵਿਤਾ: ਮਾਈਗਾਰਡ–ਟੀ ਬਿਮਾਰੀ ਵਾਲੇ ਫਫੂੰਦ ਦੇ ਖਿਲਾਫ ਲੰਬੇ ਸਮੇਂ ਤਕ ਕੁਝ ਅਜੇਹੇ ਤੱਤਾਂ ਦਾ ਰਿਸਾਵ ਕਰਦਾ ਹੈ ਜੋ ਕਿ ਬੀਮਾਰੀ ਵਾਲੇ ਫਫੂੰਦ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦੇ ਹਨ।

ਮੈਕਰੋਪੇਰਾਸਿਟੀਜ਼ਿਮ: ਮਾਈਗਾਰਡ–ਟੀ ਬੀਮਾਰੀ ਲੱਗਣ ਤੌਂ ਪਹਿਲਾਂ ਵਰਤੋਂ ਵਿੱਚ ਆਉਣ ਵਾਲਾ ਜੈਵਿਕ ਫ਼ਫ਼ੂੰਦੀ ਨਾਸ਼ਕ ਹੈ ਜੋ ਕਿ ਬੀਮਾਰੀ ਵਾਲੇ ਫਫੂੰਦ ਨੂੰ ਜੜ੍ਹਾਂ ਵਿੱਚ ਪਹੁੰਚਣ ਤੌ ਪਹਿਲਾਂ ਹੀ ਕਾਬੂ ਕਰ ਲੈਂਦਾ ਹੈ।

 

ਖ਼ਾਸੀਅਤਾਂ

ਮਾਈਗਾਰਡ-ਟੀ ਬੀਮਾਰੀ ਵਾਲੇ ਫਫੂੰਦ ਉਤੇ ਬਹੁਤ ਅਸਰਦਾਰ ਹੋਣ ਦੇ ਸ੍ਵਰੂਪ ਤੌਂ ਇਲਾਵਾ ਕੁਦਰਤੀ ਆਰਗੈਨਿਕ ਫਾਰਮ ਵਿੱਚ ਪਾਏ ਹੋਏ ਕਚਰੇ ਨੂੰ ਗਾਲ ਦੇਂਦਾ ਹੈ,ਜ਼ਮੀਨ ਵਿੱਚ ਪਈ ਹੋਈ ਫੋਸਫੋਰਸ ਨੂੰ ਘੁਲਣਸ਼ੀਲ ਬਣਾਉਂਦਾ ਹੈ, ਖ਼ਰਾਬ ਜ਼ਮੀਨ ਵਿੱਚ ਸੁਧਾਰ ਕਰਦਾ ਹੈ, ਬੂਟਿਆਂ ਦਾ ਚੰਗਾ ਵਧਣਾ ਫੁੱਲਣਾ ਅਤੇ ਮਿੱਟੀ ਦੇ ਸੰਤੁਲਨ ਨੂੰ ਬਚਾਉਂਦਾ ਹੈ।

ਮਾਈਗਾਰਡ-ਟੀ ਪਾਣੀ ਵਿੱਚ ਘੁਲਣਸ਼ੀਲ, ਘਾਟ ਮਾਤਰਾ ਵਿੱਚ ਵਧੇਰੇ ਅਸਰ ਦੇਣ ਵਾਲਾ ਜੈਵਿਕ ਫ਼ਫ਼ੂੰਦੀ ਨਾਸ਼ਕ ਹੈ ਅਤੇ ਡਰਿਪ ਸਿੰਚਾਈ ਦੇ ਵਿੱਚ ਵਰਤਿਆ ਜਾ ਸਕਦਾ ਹੈ।

 

ਮਾਈਗਾਰਡ–ਟੀ ਵਾਤਾਵਰਣ ਦੇ ਅਨੁਕੂਲ ਹੈ ਅਤੇ ਕੁਦਰਤੀ ਸੰਤੁਲਨ ਬਰਕਰਾਰ ਰੱਖਦਾ ਹੈ ਅਤੇ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਕਰਦਾ।

ਮਾਈਗਾਰਡ–ਟੀ ਬੂਟੇ ਨੂੰ ਬੀਮਾਰੀਆਂ ਵਿਰੁੱਧ ਲੜਣ ਦੀ ਤਾਕਤ ਦੇਂਦਾ ਹੈ ਅਤੇ ਇਸਦਾ ਕੋਈ ਵੀ ਅਵਸ਼ੇਸ਼ ਮਿੱਟੀ ਜਾਂ ਫ਼ਸਲ ਵਿੱਚ ਨਹੀਂ ਰਹਿੰਦਾ।

ਮਾਈਗਾਰਡ-ਟੀ ਸੰਯੁਕਤ ਬੀਮਾਰੀ ਕਾਬੂ ਕਰਣ ਦੇ ਕੰਮਾਂ ਦੇ ਉਪਯੋਗ ਲਈ ਇਕ ਚੰਗਾ ਵਿਕਲਪ ਹੈ।

ਵਰਤੋਂ ਦਾ ਢੰਗ

ਬੀਜ ਨੂੰ ਸੋਧਣਾ: ਮਾਈਗਾਰਡ–ਟੀ ਦੀ 2-5 ਗ੍ਰਾਮ ਮਾਤਰਾ ਨੂੰ ਪ੍ਰਤੀ 1 ਕਿਲੋ ਬੀਜ ਦੀ ਦਰ ਦੇ ਹਿਸਾਬ ਨਾਲ ਬੀਜ ਸੋਧ ਕੇ ਬਿਜਾਈ ਕਰਨੀ ਚਾਹੀਦੀ ਹੈ । ਮਾਈਗਾਰਡ–ਟੀ ਦੀ ਸਿਫਾਰਿਸ਼ ਕੀਤੀ ਗਈ ਮਾਤਰਾ ਜ਼ੀਰੀ ਦੇ ਦਲੀਏ ਜਾਂ ਪਾਣੀ ਵਿੱਚ ਮਿਲਾ ਕੇ ਗਾੜ੍ਹਾ ਜਿਹਾ ਪਾਸਟ ਬਣਾ ਲਓ ਅਤੇ ਇਸ ਨੂੰ ਬੀਜ ਵਿੱਚ ਚੰਗੀ ਤਰ੍ਹਾਂ ਮਿਲਾ ਦਿਓ । ਬੀਜਣ ਤੌਂ ਪਹਿਲਾਂ 10-15 ਮਿੰਟ ਤਕ ਸੋਧੇ ਗਏ ਬੀਜ ਨੂੰ ਛਾਂ ਵਿੱਚ ਰੱਖੋ ਅਤੇ ਫੇਰ ਬੀਜਾਈ ਕਰੋ।

ਪਨੀਰੀ ਲਾਉਣ ਤੌਂ ਪਹਿਲਾਂ ਇਲਾਜ: ਮਾਈਗਾਰਡ–ਟੀ ਦੀ 10 ਗਰਮ ਮਾਤਰਾ ਨੂੰ 1 ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਲਓ ।ਪਨੀਰੀ ਦੀ ਜੜ੍ਹਾਂ ਨੂੰ ਖੇਤ ਵਿੱਚ ਲਾਉਣ ਤੌਂ ਪਹਿਲਾਂ ਇਸ ਘੋਲ ਵਿੱਚ 25-30 ਮਿੰਟ ਤਕ ਡੋਬੋ ਅਤੇ ਫੇਰ ਪਨੀਰੀ ਨੂੰ ਖੇਤ ਵਿੱਚ ਲਾ ਦਿਓ।

ਨਰਸਰੀ ਦੀ ਕਿਆਰੀ ਵਿੱਚ: ਮਾਈਗਾਰਡ–ਟੀ 500 ਗ੍ਰਾਮ 100 ਲੀਟਰ ਪਾਣੀ ਵਿੱਚ ਮਿਲਾ ਲਓ, ਫੇਰ ਕਿਆਰੀ ਨੂੰ ਬੀਜਾਈ ਤੌਂ ਬਾਅਦ ਸਿੰਜ ਦਿਓ ਜਾਂ ਬੀਜਾਈ ਤੌਂ ਬਾਅਦ ਇਹਨੂੰ ਕਿਆਰੀ ਵਿੱਚ ਸਪਰੇ ਕਰ ਦਿਓ। ਧਿਆਨ ਰੱਖੋ ਕਿ ਇਹ ਘੋਲ 1×10 ਮੀਟਰ ਏਰੀਆ ਦੇ ਲਈ ਹੈ।

ਫ਼ੱਲਾਂ ਵਾਲ਼ੀ ਫ਼ਸਲਾਂ ਲਈ: ਮਾਈਗਾਰਡ–ਟੀ 250-500 ਗ੍ਰਾਮ 100 ਲੀਟਰ ਪਾਣੀ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਖੇਤ ਵਿੱਚ ਬੂਟਿਆਂ ਦੀ ਜੜ੍ਹਾਂ ਦੇ ਨੇੜੇ ਜ਼ਮੀਨ ਵਿੱਚ ਪਾ ਦਿਓ ਜਾਂ ਡਰਿਪ ਸਿੰਚਾਈ ਰਾਹੀਂ ਦਿਓ ।

ਸਪਰੇ ਲਈ ਘੋਲ ਦੀ ਤਿਆਰੀ: ਮਾਈਗਾਰਡ-ਟੀ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਮਿਲਾ ਲਓ ਅਤੇ 10-15 ਮਿੰਟ ਤਕ ਇਹਨੂੰ ਏਦਾਂ ਹੀ ਪਇਆ ਰਹਿਣ ਦਿਓ । ਫੇਰ ਇਸ ਨੂੰ ਇਕ ਭਾਂਡੇ ਵਿੱਚ ਛਾਣ ਲਓ ਅਤੇ ਉਸੀ ਦਿਨ ਇਸਤੇਮਾਲ ਕਰ ਲਓ ਬਾਕੀ ਬਚੇ ਛਾਣ ਨੂੰ ਮਿੱਟੀ ਵਿੱਚ ਜਾਂ ਗੋਬਰ ਦੀ ਖਾਦ ਦੇ ਢੇਰ ਉਤੇ ਪਾ ਦਿਓ ਕਿਯੂੰ ਜੋ ਹਜੇ ਵੀ ਇਸ ਵਿੱਚ ਅਸਰ ਬਾਕੀ ਹੈ।

ਮਿੱਟੀ ਨੂੰ ਸੋਧਣਾ: ਮਾਈਗਾਰਡ-ਟੀ 250 ਗ੍ਰਾਮ ਪ੍ਰਤੀ ਏਕੜ 25 -30 ਕਿਲੋਗ੍ਰਾਮ ਰੂੜੀ ਦੀ ਖਾਦ/ ਕੰਪੋਸਟ/ਵਰਮੀਕੰਪੋਸਟ ਦੀ ਖਾਦ ਵਿੱਚ ਰਲਾ ਕੇ ਹਲਕੇ ਪਾਣੀ ਦਾ ਛਿੱਟਾ ਦੇ ਕੇ 7-8 ਦਿਨ ਤਕ ਛਾਂ ਵਿੱਚ ਰੱਖਣ ਤੌ ਬਾਅਦ ਬੀਜਾਈ ਤੌ ਪਹਿਲਾਂ ਅਖੀਰਲੀ ਜੁਤਾਈਂ ਤੇ ਮਿੱਟੀ ਵਿੱਚ ਮਿਲਾ ਕੇ ਜ਼ਮੀਨ ਨੂੰ ਸੋਧ ਦਿਓ ਜਾਂ ਖੇਤ ਵਿੱਚ ਛਿੱਟਾ ਦੇ ਕੇ ਪਾਣੀ ਨਾਲ ਸਿੰਜ ਦਿਓ। ਜੇ ਅਜਿਹਾ ਕਰਣ ਵਿੱਚ ਦੇਰੀ ਹੋ ਜਾਵੇ ਤਾਂ ਮਾਈਗਾਰਡ-ਟੀ 250 ਗ੍ਰਾਮ ਪ੍ਰਤੀ ਏਕੜ ਦੇ ਹਿੱਸਾਬ ਨਾਲ 200 ਲੀਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੀ ਜੜ੍ਹਾਂ ਦੇ ਨੇੜੇ ਜ਼ਮੀਨ ਵਿੱਚ ਪਾ ਦਿਓ। ਚੰਗਾ ਨਤੀਜਾ ਪਾਉਣ ਲਈ ਖੇਤ ਵਿੱਚ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ।