ਰੂਟਜ਼ੋਨ+

ਰੂਟਜ਼ੋਨ+ਦਾਣੇਦਾਰ ਅਤੇ ਰੂਟਜ਼ੋਨ+ਅਲਟਰਾ

(ਵੇਸਿਕੁਲਰ ਅਰਬਸਕੁਲਰ ਮਾਇਕੋਰਾਹਿਜ਼ਾ)

ਐਚ ਐਸ ਕੋਡ: 31010099

ਪੈਕਿੰਗ: ਦਾਣੇਦਾਰ 3Kg; ਪਾਊਡਰ 100 ग्राम

ਮਿਆਦ: 2 ਸਾਲ

ਮਾਤਰਾ: 3 ਕਿਲੋ/ ਏਕੜ; 100 ਗ੍ਰਾਮ/ਏਕੜ

 

 

 ਰੂਟਜ਼ੋਨ+ ਇਕ ਇੰਡੋ ਮਾਇਕੋਰਾਹਿਜ਼ਾ ਤੇ ਅਧਾਰਿਤ ਜੜ੍ਹਾਂ ਦਾ ਫਾਇਦੇਮੰਦ ਫਫੂੰਦ ਹੈ ਜਿਹਨੂੰ ਵੇਸਿਕੁਲਰ ਅਰਬਸਕੁਲਰ ਮਾਇਕੋਰਾਹਿਜ਼ਾ ਵੀ ਕਿਹਾ ਜਾਂਦਾ ਹੈ ਜਿਹੜਾ ਕਿ ਟੇਰੀ-ਡੀ ਬੀ ਟੀ ਦੀ ਜਾਣਕਾਰੀ ਨਾਲ ਬਣਿਆ ਜੈਵਿਕ ਖਾਦ ਦਾ ਉਤਪਾਦ ਹੈ ਜਿਸ ਵਿਚ ਗਲੋਮੱਸ ਇੰਟ੍ਰੈਡਿਸਸ ਦੇ ਫਫੂੰਦ ਦੇ ਜੀਵਨੁ ਐਫ ਸੀ ਓ ਦੇ ਮਾਣਕਾਂ ਮੁਤਾਬਿਕ ਹਨI ਕੰਮ ਕਰਣ ਦਾ

ਤਾਰਿਕਾ: ਮਾਇਕੋਰਾਹਿਜ਼ਾ ਇਕ ਤਰ੍ਹਾਂ ਦਾ ਇੰਡੋਫੈਇਟਿਕ ( ਇਕ ਫਫੂੰਦ ਹੈ ਜਿਹੜਾ ਬੂੱਟੇ ਦੀ ਕੋਸ਼ਿਕਾਵਾਂ ਵਿਚ ਇਕ ਜੀਵਨ ਚੱਕਰ ਵਿਚ ਦਾਖਿਲ ਹੋ ਕੇ ਉਸਨੂੰ ਰੋਗ ਮੁਕਤ ਰੱਖਦਾ ਹੈ), ਬਾਇਓਟ੍ਰੋਫਿਕ ਅਤੇ ਆਪਸੀ ਸਹਿਜੀਵਨ ਦਾ ਅਕਸਰ ਜ਼ਮੀਨ ਵਿਚ ਅਤੇ ਕੁਦਰਤ ਵਿਚ ਪਾਏ ਜਾਣ ਵਾਲਾ ਫਾਇਦੇਮੰਦ ਫਫੂੰਦ ਹੈ ਜਿਹਨੂੰ ਆਪਣੀ ਸਹਿਜੀਵੀਤਾ ਲਈ ਜਿੰਦਾ ਕੋਸ਼ਿਕਾਵਾਂ ਦੀ ਜਰੂਰਤ ਹੁੰਦੀ ਹੈ I ਇੰਡੋ ਮਾਇਕੋਰਾਹਿਜ਼ਾ ਜਿਸ ਉਤੇ ਰੂਟਜ਼ੋਨ+ਅਧਾਰਿਤ ਹੈ ਵਿਚ VAM -ਫਫੂੰਦ ਹੈ ਜਿਹੜਾ ਕਿ ਜ਼ਮੀਨ ਵਿਚ ਕੁਦਰਤੀ ਪਾਏ ਜਾਣ ਵਾਲੇ ਫਫੂੰਦ ਦਾ ਹਿੱਸਾ ਹੈI ਹਾਇਫੇ ਅਕਸਰ ਬੂੱਟੇਆਂ ਦੀ ਜੜ੍ਹਾਂ ਵਿਚ ਮੇਜ਼ਬਾਨ ਕੋਸ਼ਿਕਾਵਾਂ ਦੇ ਨਾਲ ਰਲ ਕੇ ਲੈਣ ਦੇਣ ਦੇ ਸੰਬੰਧ ਵਿਚ ਪੌਸ਼ਕ ਤੱਤਾਂ ਦੇ ਭੰਡਾਰ, ਛੋਟੀ ਛੋਟੀ ਬਾਰੀਕ ਨਾਲੀਆਂ ਦਾ ਜਾਲ ਅਜਿਹਾ ਬਣਾ ਦਿੰਦੇ ਹਨ ਜਿਸ ਨਾਲ ਬੂੱਟਾ ਜੜ੍ਹਾਂ ਰਾਹੀਂ ਵੱਧ ਮਾਤਰਾ ਵਿਚ ਫਾਸਫੇਟ, ਨਾਈਟ੍ਰੋਜਨ, ਪੋਟਾਸ਼, ਕੈਲਸ਼ੀਅਮ, ਮੈਗਨੇਸ਼ੀਅਮ, ਜ਼ਿੰਕ, ਤਾਂਬਾ ਆਦਿ ਆਸਾਨੀ ਨਾਲ ਇਕੱਠਾ ਕਰ ਕੇ ਬੂੱਟੇ ਵਿਚ ਸੰਚਾਰ ਕਰਦਾ ਹੈ ਅਤੇ ਬੂੱਟੇ ਨੂੰ ਨਿਰੋਗ ਰੱਖਣ ਅਤੇ ਸੋਕੇ ਦੀ ਹਾਲਤ ਵਿਚ ਲੰਮੇ ਸਮੇਂ ਤਕ ਬੂੱਟੇ ਨੂੰ ਸੋਕਾ ਸਹਿਣ ਦੀ ਤਾਕਤ ਦੇਂਦਾ ਹੈ I ਇਸਦੀ ਵਰਤੋਂ ਸਾਰੀਆਂ ਫ਼ਸਲਾਂ ਜਿਵੇਂ ਕਿ ਅਨਾਜ, ਦਾਲਾਂ, ਸਬਜ਼ੀਆਂ, ਬਾਗੀਚੇ, ਫੁੱਲਾਂ, ਆਲੂ, ਗੰਨਾ ਆਦਿ ਵਿਚ ਕੀਤਾ ਜਾ ਸਕਦਾ ਹੈ I

ਖ਼ਾਸੀਅਤਾਂ ਅਤੇ ਫਾਇਦੇ

ਮਿੱਟੀ ਵਿਚ ਅਘੁਲਣ ਰੂਪ ਵਿਚ ਪਏ ਅਤੇ ਬੂਟੇ ਨੂੰ ਆਸਾਨੀ ਨਾਲ ਨਾ ਮਿਲਣ ਵਾਲੇ ਪੌਸ਼ਾਕ ਤੱਤਾਂ ਨੂੰ ਬੂੱਟੇ ਨੂੰ ਦੇਂਦਾ ਹੈ I ਬੂੱਟੇਆਂ ਦੇ ਕਈ ਪੌਸ਼ਾਕ ਤੱਤ ਹਨ ਖ਼ਾਸਕਰ ਫਾਸਫੋਰਸ ਜੋ ਕਿ ਪਾਣੀ ਵਿਚ ਨਿਊਟ੍ਰਲ ਮਿੱਟੀ ਵਿਚ ਹੀ ਘੁਲਦਾ ਹੈ I ਜਿਆਦਾ ਤੇਜਾਬੀ ਜਾਂ ਖਾਰੀ ਮਿੱਟੀ ਵਿਚ ਫਾਸਫੋਰਸ ਅਕਸਰ ਲੋਹੇ, ਅਲਮੀਨੀਅਮ, ਕੈਲਸ਼ੀਅਮ ਜਾਂ ਮੈਗਨੇਸ਼ੀਅਮ ਆਦਿ ਨਾਲ ਮਿਲ ਕੇ ਅਘੁਲਣ ਪਿਆ ਰਹਿੰਦਾ ਹੈ ਅਤੇ ਬੂਟੇ ਨੂੰ ਨਹੀਂ ਮਿਲਦਾ I ਮਾਇਕੋਰਾਹਿਜ਼ਾ ਇਹਨੂੰ ਮਿੱਟੀ ਚੋਂ ਜੜ੍ਹਾਂ ਰਾਹੀਂ ਬੂਟੇ ਨੂੰ ਉਪਲਬਧ ਕਰਵਾਉਣ ਵਿਚ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਹੈ ਇਥੋਂ ਤਕ ਕਿ ਦੂਜੇ ਤੱਤ ਜੋ ਅੱਸਾਨੀ ਨਾਲ ਬੂੱਟੇ ਨੂੰ ਨਹੀਂ ਮਿਲ ਦੇ ਉਹਨਾਂ ਨੂੰ ਵੀ ਪਾਣੀ ਵਿਚ ਘੋਲ ਕੇ ਬੂੱਟੇ ਨੂੰ ਦੇ ਦਿੰਦਾ ਹੈ I

ਬੂੱਟੇ ਦਾ ਤੇਜੀ ਨਾਲ ਵਿਕਾਸ, ਵਧੇਰੇ ਪੈਦਾਵਾਰ ਯਾਨੀ ਕਿੱਸਿਆਂ ਵੀਰਾਂ ਲਈ ਵੱਧ ਕਮਾਈ I ਦਰਅਸਲ ਦੂਜੇ ਤੱਤ ਜੋ ਅੱਸਾਨੀ ਨਾਲ ਬੂੱਟੇ ਨੂੰ ਨਹੀਂ ਮਿਲ ਦੇ ਉਹਨਾਂ ਨੂੰ ਵੀ ਪਾਣੀ ਵਿਚ ਘੋਲ ਕੇ ਬੂੱਟੇ ਨੂੰ ਦੇਣਾ ਬੂੱਟੇ ਦੀ ਭੋਜਨ ਬਣਾਉਣ ਦੀ ਕਿਰਿਆ, ਤੱਤਾਂ ਦੇ ਸੰਚਾਰ ਅਤੇ ਬੂੱਟੇ ਦੇ ਪੂਰੇ ਵਿਕਾਸ ਵਿਚ ਮਦਦ ਕਰਦਾ ਹੈ ਜਿਸ ਨਾਲ ਕਿਸਾਨ ਵੀਰ ਤਗੜਾ ਬੂੱਟਾ ਤੇ ਵੱਧ ਪੈਦਾਵਾਰ ਪਾਉਂਦੇ ਨੇ ਅਤੇ ਇਥੋਂ ਤਕ ਕਿ ਕੈਮੀਕਲ ਖਾਦ ਨੂੰ 30 ਤੌਂ 50% ਉਸ ਨੂੰ ਘੱਟ ਕਰਕੇ ਆਪਣੀ ਕਮਾਈ ਵਧਾ ਸਕਦੇ ਹਨ I

ਬੂੱਟੇ ਵਿਚ ਤਾਕਤ ਹੋਣ ਕਾਰਣ ਉਹ ਅਕਸਰ ਨਿਰੋਗ ਰਹਿੰਦਾ ਹੈ ਯਾ ਇੰਜ ਕਹੋ ਕੇ ਉਸਨੂੰ ਬਿਮਾਰੀ ਘਟ ਲੱਗਦੀ ਹੈ ਜਿਵੇਂ ਕਿ ਜੜ੍ਹ ਦਾ ਗਲਣਾ, ਤਾਣੇ ਦਾ ਗਲਣਾ, ਕਾਲਰ ਦਾ ਗਲਣਾ ਆਦਿ I

ਪ੍ਰਯਾਵਰਨ ਅਤੇ ਵਾਤਾਵਰਨ ਦਾ ਦੋਸਤ ਹੈ I

ਵਰਤੋਂ ਵਿਚ ਆਸਾਨੀ ਅਤੇ ਮਿੱਟੀ ਵਿਚ ਸੁਧਾਰ ਲਿਆਉਂਦਾ ਹੈ I

ਅਨੁਕੂਲਤਾ

ਇਸ ਨੂੰ ਹੋਰ ਖੇਤੀ ਵਿੱਚ ਵਰਤੋਂ ਵਿਚ ਆਉਣ ਵਾਲੇ ਰਸਾਇਣਕ ਪਦਾਰਥਾਂ ਨਾਲ ਰਲਾ ਕੇ ਵਰਤਿਆ ਜਾ ਸਕਦਾ ਹੈ. ਮਾਇਕੋਰਾਹਿਜ਼ਾ ਕਈ ਕੈਮੀਕਲ ਪੇਸਟੀਸਾਈਡਸ ਨੂੰ ਸਹਿਣ ਯੋਗ ਹੈ ਜਿਵੇਂ ਕਿ ਐਂਡਰਿਣ, ਕਲੋਰਡੈਨ,ਮਿਥਾਇਲ ਪੈਰਾਥਿਓਂਨ,ਮੈਥੋਮੀਲ, ਕਾਰਬੋਫਯੂਰਾਨ ਆਦਿ, ਨੱਦੀਨਨਾਸ਼ਕ ਜਿਵੇਂ ਕਿ ਗਲਾਈਫੋਸੈੱਟ, ਫ਼ੁਆਜੀਫਊਬਯੂਟਾਇਲ ਦੂਜੇ ਫਫੂੰਦੀਨਾਸ਼ਕ ਕੇਪਟਾਨ, ਥਿਰਮ, ਬਿਨੋਮੀਲ, ਮੇਨਕੋਜੇਬ ਅਤੇ ਜ਼ਿਨੇਬ ਆਦਿ

ਇਸ ਦੀ ਵਰਤੋਂ ਹੋਰ ਬੂੱਟੇ ਤੇ ਛਿੜਕਾਅ ਹੋਣ ਵਾਲੇ ਰਸਾਇਣਕ ਖਾਦਾਂ ਦੇ ਨਾਲ ਵੀ ਕੀਤੀ ਜਾ ਸਕਦੀ ਹੈ.

ਮਿਕਦਾਰ ਅਤੇ ਵਰਤੋਂ ਦਾ ਤਰੀਕਾ

 

ਬੀਜ ਸੋਧਣਾ

 

 

ਆਲੂ ਲਈ: 200 ਗ੍ਰਾਮ ਰੂਟਜ਼ੋਨ+ਅਲਟਰਾ ਨੂੰ 4ਤੌਂ5 ਲੀਟਰ ਪਾਣੀ ਵਿਚ ਮਿਲਾ ਲਵੋI ਕਿਸਾਨ ਵੀਰ ਅਕਸਰ ਇਕ ਏਕੜ ਵਿਚ 25 ਤੌਂ 30 ਬੋਰੇ ਆਲੂ ਦੇ ਬੀਜ ਦੇ ਇਸਤੇਮਾਲ ਕਰਦੇ ਹਨ I ਬੀਜ ਨੂੰ ਬੋਰੀਆਂ ਵਿਚੋਂ ਕੱਢ ਕੇ ਜ਼ਮੀਨ ਉਤੇ ਵਿਛਾ ਲਵੋ ਅਤੇ ਰੂਟਜ਼ੋਨ+ਅਲਟਰਾ ਦੇ ਬਣਾਏ ਘੋਲ ਨੂੰ ਇਹਨਾ ਆਲੂ ਦੇ ਬੀਜਾਂ ਉਤੇ ਦੋਨੇਂ ਪਾਸੇ ਚੰਗੀ ਤਰ੍ਹਾਂ ਸਪਰੇ ਕਰਕੇ ਲਾ ਦਿਓ ਅਤੇ ਖੇਤ ਵਿਚ ਬਿਜਾਈ ਕਰ ਦਿਓ I

ਕਣਕ ਲਈ: ਕਿਸਾਨ ਵੀਰ ਅਕਸਰ ਇਕ ਏਕੜ ਵਿਚ 40 ਕਿਲੋ ਬੀਜ ਪਾਉਂਦੇ ਹਨI 100 ਗ੍ਰਾਮ ਰੂਟਜ਼ੋਨ+ਅਲਟਰਾ ਨੂੰ ਅੱਧਾ ਕਿਲੋ ਪਾਣੀ ਵਿਚ ਮਿਲਾ ਕੇ ਬੀਜ ਉਤੇ ਸਪਰੇ ਕਰ ਦਿਓ ਜਾਂ ਹੱਥਾਂ ਨਾਲ ਚੰਗੀ ਤਰ੍ਹਾਂ ਬੀਜ ਉਤੇ ਲਾ ਦਿਓ ਅਤੇ ਖੇਤ ਵਿਚ ਬਿਜਾਈ ਕਰ ਦਿਓ I

ਮੱਕੀ ਅਤੇ ਬਾਜਰੇ ਲਈ: ਕਿਸਾਨ ਵੀਰ ਅਕਸਰ ਇਕ ਏਕੜ ਵਿਚ 8 ਕਿਲੋ ਬੀਜ ਪਾਉਂਦੇ ਹਨ I 100 ਗ੍ਰਾਮ ਰੂਟਜ਼ੋਨ+ਅਲਟਰਾ ਨੂੰ 100 ਤੌਂ 150 ਗ੍ਰਾਮ ਪਾਣੀ ਵਿਚ ਮਿਲਾ ਕੇ ਬੀਜ ਉਤੇ ਹੱਥਾਂ ਨਾਲ ਚੰਗੀ ਤਰ੍ਹਾਂ ਲਾ ਦਿਓ ਅਤੇ ਖੇਤ ਵਿਚ ਬਿਜਾਈ ਕਰ ਦਿਓ I

ਗੰਨੇ ਲਈ:

ਕਿਸਾਨ ਵੀਰ ਬਿਜਾਈ ਵੇਲੇ 200 ਗ੍ਰਾਮ ਰੂਟਜ਼ੋਨ+ਅਲਟਰਾ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਇਕ ਏਕੜ ਵਿਚ ਲੱਗਣ ਵਾਲੇ ਸੇਟ੍ਸ ( ਪੋਰੀਆਂ) ਤੇ ਲਾਉਣ I

ਜਮੀਨ ਵਿਚ ਪਾਉਣ ਦਾ ਤਰੀਕਾ

3 ਕਿਲੋ ਰੂਟਜ਼ੋਨ+ ਦਾਣੇਦਾਰ ਨੂੰ 25 -30 ਕਿਲੋ ਗੋਬਰ ਦੀ ਖਾਦ / ਰੇਤ / ਕੰਪੋਸਟ ਵਿਚ ਰਲਾ ਕੇ ਇਕ ਏਕੜ ਵਿਚ ਛਿੱਟਾ ਦੇ ਦਿਓ ਅਤੇ ਫੇਰ ਖੇਤ ਵਿਚ ਪਾਣੀ ਦੇ ਦਿਓ ਤਾਂ ਜੋ ਇਹ ਜਮੀਨ ਵਿਚ ਚਲਾ ਜਾਵੇ I ਝੋਨੇ ਵਿਚ ਇਸਦਾ ਇਸਤੇਮਾਲ ਖੇਤ ਵਿਚ ਖੜ੍ਹੇ ਪਾਣੀ ਵਿਚ ਆਖਰੀ ਜੁਤਾਈਂ ਵੇਲੇ ਜਾਂ ਪੰਨੀਰੀ ਲਾਉਣ ਤੌਂ ਬਾਅਦ ਛਿੱਟਾ ਦੇ ਕੇ ਕੀਤਾ ਜਾ ਸਕਦਾ ਹੈ I

ਨੋਟ: ਰੂਟਜ਼ੋਨ+ ਅਲਟਰਾ ਦੀ ਮਾਤਰਾ 100 ਗ੍ਰਾਮ ਪ੍ਰਤੀ ਏਕੜ ਹੈ ਅਤੇ ਰੂਟਜ਼ੋਨ+ ਦਾਣੇਦਾਰ ਦੀ ਮਾਤਰਾ 3 ਕਿਲੋ ਪ੍ਰਤੀ ਏਕੜ
ਹੈ ਪਰ ਆਲੂ ਅਤੇ ਗੰਨੇ ਦੀ ਫ਼ਸਲ ਵਿਚ ਰੂਟਜ਼ੋਨ+ ਅਲਟਰਾ ਦੀ ਮਾਤਰਾ 2੦੦ਗ੍ਰਾਮ ਪ੍ਰਤੀ ਏਕੜ ਅਤੇ ਰੂਟਜ਼ੋਨ+ ਦਾਣੇਦਾਰ
ਦੀ ਮਾਤਰਾ 6 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ I