ਇਨਵੋਕ (ਐਨ ਪੀ ਕੇ ਜੈਵਿਕ ਖਾਦ)
ਵੱਧ ਤਾਕਤ ਵਾਲਾ, ਕਵਰ ਕੀਤਾ ਹੋਇਆਪਾਣੀ ਵਿਚ ਹੌਲੀ ਹੌਲੀ ਘੁਲਣਸ਼ੀਲ ਦਾਣੇਦਾਰ“ਐਨ ਪੀ ਕੇ ਜੈਵਿਕ ਖਾਦ”
(ਵਿਦੇਸ਼ੀ ਤਕਨੀਕ ਨਾਲ ਭਾਰਤ ਵਿਚ ਪਹਿਲੀ ਵਾਰ)
ਐਚ ਐਸ ਕੋਡ: 31010099
ਪੈਕਿੰਗ: ਦਾਣੇਦਾਰ
ਜਿਸ ਵਿਚ FCO ਦੇ ਮਾਣਕਾਂ ਮੁਤਾਬਿਕ ਕੁਲ ਘਟੋ ਘੱਟ ਸੀ ਐਫ ਯੂ 5×107 ਸੈੱਲ/ਗ੍ਰਾਮ ਹਨ
ਮਿਆਦ: 2 ਸਾਲ
ਮਾਤਰਾ: 3 ਕਿਲੋ/ਏਕੜ

ਇਨਵੋਕ
ਵਧੇਰੇ ਤਾਕਤ ਵਾਲਾ, ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦੇ ਜੀਵਾਣੂਆਂ ਦਾ, ਹੁਮਿਕ ਐਸਿਡ ਅਤੇ ਸੀਵੀਡ ਦੇ ਗੁਣਾਂ ਨਾਲ ਭਰਪੂਰ ਮਲਟੀ ਸਟੇਜ ਫਰਮੈਂਟੇਸ਼ਨ ਰਾਹੀਂ ਕਵਰ ਕੀਤਾ ਹੋਇਆ ਇਕ ਅਨੋਖਾ ਜੈਵਿਕ ਖਾਦ ਦਾ ਦਾਣੇਦਾਰ ਮਿਸ਼ਰਣ ਹੈ ਜਿਸ ਵਿਚ ਬੂੱਟੇ ਨੂੰ ਵਾਤਾਵਰਣ ਚੋਂ ਨਾਈਟ੍ਰੋਜਨ ਖਿੱਚ ਕੇ ਦੇਣ ਦੇ, ਫਾਸਫੋਰਸ ਨੂੰ ਘੋਲਣ ਅਤੇ ਪੋਟਾਸ਼ ਨੂੰ ਮੋਬਾਈਲ ਕਰਣ ਦੇ, ਜੀਵਾਣੂ ਹਨ ਜੋ ਕਿ ਮਿੱਟੀ ਵਿਚ ਜਾ ਕੇ ਪਾਣੀ ਵਿਚ ਹੌਲੀ ਹੌਲੀ ਘੁਲ ਜਾਂਦੇ ਨੇ ਅਤੇ ਕਈ ਤਰ੍ਹਾਂ ਦੇ ਤੇਜਾਬ ਅਤੇ ਐਂਜ਼ਾਇਮਸ ਦਾ ਰਿਸਾਵ ਕਰਦੇ ਹਨ। ਮਿੱਟੀ ਦੀ ਪੀ ਐਚ ਨੂੰ ਸੁਧਾਰ ਦੇ ਹਨ ਜਿਸ ਨਾਲ ਸਾਰੇ ਖਾਸ ਲੋੜੀਂਦੇ ਤੱਤ ਅਤੇ ਮਾਇਕਰੋਨਊਟਰੈਂਟ ਜੜ੍ਹਾਂ ਰਾਹੀਂ ਬੂੱਟੇ ਨੂੰ ਮਿਲ ਜਾਂਦੇ ਹਨ ਅਤੇ ਆਖਿਰ ਕਾਰ ਮਿੱਟੀ ਦੀ ਪਾਣੀ ਸੋਖਣ ਦੀ ਤਾਕਤ ਯਾਨੀ ਸੋਖੇ ਨੂੰ ਸਹਿਣ ਦੀ ਤਾਕਤ, ਜੜ੍ਹਾਂ ਅਤੇ ਬੂੱਟੇ ਦਾ ਵਿਕਾਸ ਵੱਧ ਹੁੰਦਾ ਹੈ।
ਅਨੁਕੂਲਤਾ: ਇਨਵੋਕ ਨੂੰ ਕਿਸੀ ਵੀ ਜੈਵਿਕ ਜਾਂ ਕੈਮੀਕਲ ਖਾਦ ਨਾਲ ਮਿਲਾ ਕੇ ਵਰਤਿਆ ਜਾ ਸਕਦਾ ਹੈ।
ਫਾਇਦੇ
ਇਨਵੋਕ ਦਾ ਇਸਤੇਮਾਲ ਕਿਸੀ ਵੀ ਫ਼ਸਲ ਵਿਚ ਕੀਤਾ ਜਾ ਸਕਦਾ ਹੈ। ਇਹ ਥੋੜੇ ਸਮੇਂ ਦੇ ਅੰਦਰ ਫ਼ਸਲ ਦਾ ਜਿਆਦਾ ਵਿਕਾਸ ਕਰਦਾ ਹੈ ਅਤੇ ਫ਼ਸਲ ਨੂੰ ਲੰਬੇ ਸਮੇਂ ਤਕ ਪਾਲਣ ਪੌਸ਼ਨ ਕਰਦਾ ਹੈ ਜਿਸ ਨਾਲ ਉੱਚ ਕੁਆਲਟੀ ਦੀ ਵੱਧ ਪੈਦਾਵਾਰ ਮਿਲਦੀ ਹੈ।
ਇਨਵੋਕ ਐਂਜ਼ਾਇਮਸ ਨੂੰ ਉਤੇਜਿਤ ਕਰਨ,ਪ੍ਰੋਟੀਨ ਨੂੰ ਬਣਾਉਣ,ਬੂੱਟੇ ਦੀ ਭੋਜਨ ਬਣਾਉਣ ਦੀ ਕਿਰਿਆ, ਮਿੱਟੀ ਦੀ ਪਾਣੀ ਸੋਖਣ ਦੀ ਤਾਕਤ,ਬੂੱਟੇ ਨੂੰ ਅੰਦਰੋਂ ਨਿਰੋਗ ਰੱਖਣ ਵਿਚ ਅਤੇ ਉਸਦੇ ਵਿਕਾਸ ਵਿਚ ਇਕ ਖਾਸ ਰੋਲ ਅਦਾ ਕਰਦਾ ਹੈ।
ਇਨਵੋਕ ਵਿਚ ਪੋਟਾਸ਼ ਨੂੰ ਮੋਬਾਈਲ ਕਰਣ ਵਾਲੇ ਜੀਵਾਣੂ ਮਿੱਟੀ ਵਿਚ ਕਾਰਬਨਿਕ ਤੇਜਾਬ ਅਤੇ ਕਾਰਬਨਿਕ ਕੁਮਪਾਉਂਡਜ਼ ਦਾ ਰਿਸਾਵ ਕਰ ਕੇ ਮਿੱਟੀ ਵਿਚ ਪੋਟਾਸ਼ ਬੂਟਿਆਂ ਦੇ ਭੋਜਨ ਬਣਾਉਣ ਦੀ ਕਿਰਿਆ ਵਿਚ ਅਤੇ ਉਸ ਭੋਜਨ ਨੂੰ ਬੂੱਟੇ ਨੂੰ ਪਹੁੰਚਾਣ ਵਿਚ ਬਹੁਤ ਵੱਡੀ ਭੂਮਿਕਾ ਅਦਾ ਕਰਦੀ ਹੈ। ਆਪਣੀ ਜ਼ਮੀਨ ਵਿਚ ਵਾਧੂ ਪੋਟਾਸ਼ ਹੈ ਪਰ ਇਹ ਬੂੱਟੇ ਨੂੰ ਨਹੀਂ ਮਿਲਦੀ ਇਸ ਲਈ ਇਹ ਜੀਵਾਣੂ ਵੱਖ ਵੱਖ ਜ਼ਮੀਨਾਂ ਵਿਚ (ਪੀ ਐਚ 5-11) ਅਘੁਲਣ ਪਈ ਪੋਟਾਸ਼ ਨੂੰ ਘੋਲ ਕੇ ਬੂੱਟੇ ਨੂੰ ਦੇ ਦਿੰਦੇ ਹਨ।
ਇਨਵੋਕ ਬੂੱਟੇ ਤੇ ਵੱਧ ਫੁੱਲ ਅਤੇ ਫ਼ਲ ਬਣਾਉਣ ਵਿਚ ਮਦਦ ਕਰਦਾ ਹੈ।
ਇਨਵੋਕ ਵਿਚ ਮੌਜੂਦ ਫਾਸਫੇਟ ਦੇ ਜੀਵਾਣੂ ਅਤੇ ਖਮੀਰ ਮਿੱਟੀ ਵਿਚ ਆਰਗੈਨਿਕ ਤੇਜ਼ਾਬ (ਐਸਿਟਿਕ ਐਸਿਡ, ਫੋਰਮਿਕ ਐਸਿਡ, ਗਲੁਕੋਨਿਕ ਐਸਿਡ ਅਤੇ ਸਕਸੀਨਿਕ ਐਸਿਡ) ਦਾ ਰਿਸਾਵ ਕਰ ਕੇ ਅਘੁਲਣ ਪਈ ਫਾਸਫੋਰਸ ਨੂੰ ਘੁਲਣ ਰੂਪ ਵਿਚ ਤਬਦੀਲ ਕਰ ਦਿੰਦੇ ਹਨ ਅਤੇ ਨਾਲ ਹੀ ਬੂੱਟੇ ਦੇ ਵਿਕਾਸ ਲਈ ਅਜਿਹੇ ਤੱਤਾਂ ਦਾ ਵਿਕਾਸ ਕਰਦੇ ਹਨ ਜੋ ਫ਼ਸਲ ਵਿਚ ਬੇਹਤਰ ਜੜ੍ਹਾਂ ਦਾ ਵਿਕਾਸ ਅਤੇ ਉੱਚ ਗੁਣਵੱਤਾ ਦੀ ਵਧੇਰੇ ਫ਼ਸਲ ਦੇਣ ਲਈ ਮਦਦ ਕਰਦੇ ਹਨ।
ਇਨਵੋਕ ਨਾਲ ਫ਼ਸਲ ਦੀ ਉੱਚ ਕੋਟਿ ( ਰੰਗ, ਆਕਾਰ, ਸਵਾਦ, ਲੰਬੇ ਸਮੇਂ ਤਕ ਫ਼ਸਲ ਦਾ ਖਰਾਬ ਨਾ ਹੋਣਾ) ਦੀ ਵੱਧ ਪੈਦਾਵਾਰ ਮਿਲਦੀ ਹੈ।
ਇਨਵੋਕ ਵਿਚ ਮੌਜੂਦ ਅਜੋਟੋਬੈਟਰ,ਅਜ਼ੋਸਪਾਇਰਿੱਲਮ ਦੇ ਜੀਵਾਣੂ ਬੂੱਟੇ ਨੂੰ ਵਾਤਾਵਰਣ ਚੋਂ ਨਾਈਟ੍ਰੋਜਨ ਖਿੱਚ ਕੇ ਬੂਟੇ ਨੂੰ ਦਿੰਦੇ ਹਨ ਜਿਸ ਨਾਲ ਬੂੱਟੇ ਦਾ ਵੱਧ ਫੁਟਾਵ ਅਤੇ ਜ਼ਿਆਦਾ ਵਿਕਾਸ ਹੁੰਦਾ ਹੈ।
ਇਨਵੋਕ ਦੀ ਵਰਤੋਂ ਨਾਲ ਕਿਸਾਨ ਵੀਰ ਅਪਣੀ ਕੈਮੀਕਲ ਖਾਦ ਦੀ ਵਰਤੋਂ 25% ਤਕ ਘਟਾ ਸਕਦੇ ਹਨ।
ਇਨਵੋਕ ਵਾਤਾਵਰਣ ਲਈ, ਕਿਸਾਨ ਵੀਰਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਲੰਬੇ ਸਮੇਂ ਤਕ ਵਰਤਿਆ ਜਾ ਸਕਦਾ ਹੈ।


ਵਰਤੋਂ ਦਾ ਤਰੀਕਾ
ਇਨਵੋਕ ਦਾ ਇਸਤੇਮਾਲ ਕਿਸੀ ਵੀ ਫ਼ਸਲ ਵਿਚ ਉਸਦੀ ਮੁਢਲੀ ਅਵਸਥਾ ਵਿਚ ਅਤੇ ਫ਼ਸਲ ਦੇ ਮੁਢਲੇ ਵਿਕਾਸ ਦੇ ਵਕਤ ਇਕ ਜਾਂ ਦੋ ਵਾਰ 3 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਕੇ ਕੀਤਾ ਜਾ ਸਕਦਾ ਹੈ।
ਛਿੱਟਾ ਦੇਣ ਤੂੰ ਬਾਅਦ ਖੇਤ ਵਿਚ ਹਲਕਾ ਜ਼ਰੂਰ ਲਾ ਦਿਓ ਤਾਂ ਜੋ ਇਹ ਜ਼ਮੀਨ ਵਿਚ ਚਲਾ ਜਾਵੇ।
ਨੋਟ: ਆਲੂ ਅਤੇ ਗੰਨੇ ਦੀ ਫ਼ਸਲ ਵਿਚ ਇਸ ਦੀ ਮਿਕਦਾਰ 6 ਕਿਲੋ ਪ੍ਰਤੀ ਏਕੜ ਹੈ।

ਇਨਵੋਕ–ਐਨ (ਐਜੋਟੋਬੈਕਟਰ) ਦਾਣੇਦਾਰ ਅਤੇ ਤਰਲ
ਐਫ ਸੀ ਓ ਦੇ ਮੁਤਾਬਿਕ ਸੀ ਐਫ ਯੂ– 5×107/ਗ੍ਰਾਮ ਅਤੇ 1×108 ਸੈੱਲ/ਮਿਲੀਲਿਟਰ
ਐਚਐਸ ਕੋਡ: 31010099
ਸਾਰੀਆਂ ਬਿਨਾ ਫ਼ਲੀਦਾਰ ਫ਼ਸਲਾਂ ਵਿਚ ਜਮੀਨ ਵਿਚ ਕਾਰਬਨਿਕ ਪਦਾਰਥਾਂ ਦੀ ਮਦਦ ਨਾਲ ਵਾਤਾਵਰਣ ਵਿਚੋਂ ਨਾਈਟ੍ਰੋਜਨ ਬੂਟੇ ਨੂੰ ਖਿੱਚ ਕੇ ਦੇਣ ਵਾਲਾ ਅਤੇ ਆਜ਼ਾਦ ਰਹਿ ਕੇ ਪਨਪਣ ਵਾਲਾ ਰਾਹਿਜੋਬਕਟੀਰੀਅਮ ਜੀਵਾਣੂ ਹੈ।
ਬੂੱਟੇ ਦਾ ਵਿਕਾਸ ਅਤੇ ਉਸਨੂੰ ਵਾਧਾ ਕਰਣ ਵਾਲੇ ਤੱਤਾਂ ਦਾ ਵਿਕਾਸ ਕਰਦਾ ਹੈ ਤੇ ਵਧੇਰੇ ਪੈਦਾਵਾਰ ਦੇਂਦਾ ਹੈ।
ਜੜ੍ਹਾਂ ਦੇ ਚੰਗੇ ਵਿਕਾਸ ਲਈ ਜੜ੍ਹਾਂ ਦੇ ਦਾਯਰੇ ਵਿਚ ਵਾਧਾ ਕਰਣ ਵਾਲੇ ਹਾਰਮੋਨਸ ਦਾ ਰਿਸਾਵ ਕਰਦਾ ਹੈ।
ਨਾਈਟ੍ਰੋਜਨ ਦੀ ਕੈਮੀਕਲ ਖਾਦ ਤੇ ਸਾਡੀ ਨਿਰਭਰਤਾ ਘੱਟ ਕਰਦਾ ਹੈ।
ਮਾਤਰਾ: ਜ਼ਮੀਨ ਵਿਚ ਉਪਯੋਗ– ਦਾਣੇਦਾਰ: 3 ਕਿਲੋ /ਏਕੜ; ਤਰਲ: 800-1000 ਮਿਲੀਲਿਟਰ/ ਏਕੜ

ਇਨਵੋਕ– ਪੀ (ਫਾਸਫੋਰਸ ਘੋਲਣ ਦੇ ਜੀਵਾਣੂ) ਦਾਣੇਦਾਰ ਅਤੇ ਤਰਲ
ਐਫ ਸੀ ਓ ਦੇ ਮੁਤਾਬਿਕ ਸੀ ਐਫ ਯੂ– 5×107/ਗ੍ਰਾਮ ਅਤੇ 1×108 ਸੈੱਲ/ਮਿਲੀਲਿਟਰ
ਐਚਐਸ ਕੋਡ: 31010099
ਜ਼ਮੀਨ ਵਿਚ ਪਈ ਅਘੁਲਣ ਫਾਸਫੋਰਸ ਨੂੰ ਸਾਦੇ ਅਤੇ ਘੁਲਣਸ਼ੀਲ ਰੂਪ ਵਿਚ ਬੂੱਟੇ ਨੂੰ ਦੇਂਦਾ ਹੈ।
ਬੂੱਟੇ ਵਿਚ ਫਾਸਫੋਰਸ ਨੂੰ ਵਧਾਉਂਦਾ ਹੈ ਅਤੇ ਕੈਮੀਕਲ ਖਾਦ ਦਾ ਇਸਤੇਮਾਲ ਘੱਟ ਕਰਦਾ ਹੈ।
ਬੂੱਟੇ ਵਿਚ ਸਹੀ ਪਾਣੀ ਸੋਖਣ ਦੀ ਤਾਕਤ ਨੂੰ ਵਧਾ ਕੇ ਜੜ੍ਹਾਂ ਦਾ ਵਿਕਾਸ ਕਰਦਾ ਹੈ।
ਬੂੱਟੇ ਨੂੰ ਜ਼ਮੀਨ ਚੋਂ ਛੋਟੇ ਤੱਤਾਂ ਨੂੰ ਵੱਧ ਤੋਂ ਵੱਧ ਖਿੱਚ ਕੇ ਦੇਂਦਾ ਹੈ।
ਪੈਦਾਵਾਰ ਵਿਚ ੧੫% ਤਕ ਵਾਧਾ ਕਰਦਾ ਹੈ।
ਮਾਤਰਾ: ਜ਼ਮੀਨ ਵਿਚ ਉਪਯੋਗ– ਦਾਣੇਦਾਰ: 3 ਕਿਲੋ /ਏਕੜ; ਤਰਲ: 800-1000 ਮਿਲੀਲਿਟਰ/ ਏਕੜ

ਇਨਵੋਕ– ਕੇ (ਪੋਟਾਸ਼ ਘੋਲਣ ਦੇ ਜੀਵਾਣੂ) ਦਾਣੇਦਾਰ ਅਤੇ ਤਰਲ
ਐਫ ਸੀ ਓ ਦੇ ਮੁਤਾਬਿਕ ਸੀ ਐਫ ਯੂ– 5×107/ਗ੍ਰਾਮ ਅਤੇ 1×108 ਸੈੱਲ/ਮਿਲੀਲਿਟਰ
ਐਚਐਸ ਕੋਡ: 31010099
ਜ਼ਮੀਨ ਵਿਚ ਪਈ ਅਘੁਲਣ ਪੋਟਾਸ਼ ਨੂੰ ਘੋਲ ਕੇ ਬੂੱਟੇਆਂ ਨੂੰ ਦੇਂਦਾ ਹੈ।
ਬੂੱਟੇ ਦੇ ਭੋਜਨ ਬਣਾਉਣ ਦੀ ਕਿਰਿਆ ਵਿਚ ਵਾਧਾ ਕਰਦਾ ਹੈ।
ਬੂੱਟੇ ਨੂੰ ਸਟਾਰਚ ਅਤੇ ਪ੍ਰੋਟੀਨ ਬਣਾਉਣ ਵਿਚ ਮਦਦ ਕਰਦਾ ਹੈ।
ਫਲਾਂ, ਸਬਜ਼ੀਆਂ, ਫੁੱਲਾਂ ਅਤੇ ਫ਼ਸਲਾਂ ਵਿਚ ਵਧੇਰੀ ਅਤੇ ਉੱਚ ਕੁਆਲਿਟੀ ਦੀ ਪੈਦਾਵਾਰ ( ਰੰਗ, ਆਕਾਰ, ਚਮਕ ਅਤੇ ਫ਼ਸਲ ਲੰਬੇ ਸਮੇਂ ਤਕ ਖਰਾਬ ਨਾ ਹੋਵੇ) ਵਿਚ ਸੁਧਾਰ ਕਰਦਾ ਹੈ।
ਬੂੱਟੇ ਨੂੰ ਬਿਮਾਰੀ ਨਾ ਲਗੇ ਇਸ ਲਈ ਤਾਕਤ ਦੇਂਦਾ ਹੈ ਅਤੇ 30% ਤਕ ਕੈਮੀਕਲ ਖਾਦ ਨੂੰ ਘਟਾਇਆ ਜਾ ਸਕਦਾ ਹੈ।
ਮਾਤਰਾ: ਜ਼ਮੀਨ ਵਿਚ ਉਪਯੋਗ– ਦਾਣੇਦਾਰ: 3 ਕਿਲੋ /ਏਕੜ; ਤਰਲ: 800-1000 ਮਿਲੀਲਿਟਰ/ ਏਕੜ